ਪੰਜਾਬ ਵਿਚ ਜਿਲ੍ਹਾ ਲੁਧਿਆਣੇ ਥਾਣਾ ਕੋਤਵਾਲੀ ਦੇ ਇਲਾਕੇ ਕੇਸਰ ਗੰਜ ਮੰਡੀ ਵਿੱਚ ਅਰੋੜਾ ਐਂਡ ਕੰਪਨੀ ਨਾਮ ਦੀ ਫਰਮ ਵਿੱਚੋਂ ਗੰਨ ਦਿਖਾ ਕੇ ਲੁੱਟ ਹੋਣਾ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ 3 ਲੁਟੇਰੇ ਕੰਪਨੀ ਦੇ ਦਫਤਰ ਵਿੱਚ ਆਏ ਅਤੇ ਗੰਨ ਦੀ ਨੋਕ ਉੱਤੇ ਲੱਖਾਂ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ। ਫਿਲਹਾਲ ਲੁੱਟ ਦੀ ਕੁਲ ਨਗਦੀ ਦੀ ਖਬਰ ਲਿਖਣ ਤੱਕ ਪੁਸ਼ਟੀ ਨਹੀਂ ਹੋ ਸਕੀ। ਸੂਤਰਾਂ ਦੇ ਅਨੁਸਾਰ ਇਹ ਨਗਦੀ 60 ਤੋਂ 70 ਕਰੀਬ ਦੱਸੀ ਜਾ ਰਹੀ ਹੈ। ਧਿਆਨ ਯੋਗ ਹੈ ਕਿ ਅਰੋੜਾ ਐਂਡ ਕੰਪਨੀ ਦਾ ਤੇਲ ਦੀ ਟਰੇਡਿੰਗ ਦਾ ਕੰਮ ਹੈ ਅਤੇ ਇਨ੍ਹਾਂ ਦਾ ਹੋਲਸੇਲ ਦਾ ਕੰਮ ਹੈ। ਇਸਦੇ ਮਾਲਿਕ ਦਾ ਨਾਮ ਰਾਜੂ ਅਰੋੜਾ ਹੈ। ਵਾਰਦਾਤ ਦੇਰ ਸਾਮ ਕਰੀਬ ਸਵਾ 7 ਵਜੇ ਮੋਟਰਸਾਈਕਲ ਸਵਾਰ 3 ਲੁਟੇਰੇ ਕੰਪਨੀ ਵਿੱਚ ਦਾਖਲ ਹੋਏ ਜਿਨ੍ਹਾਂ ਨੇ ਕਾਊਂਟਰ ਤੇ ਬੈਠੇ ਵਰਕਰ ਯਾਦਵ ਦੀ ਕੰਨਪਟੀ ਤੇ ਗੰਨ ਰੱਖ ਦਿੱਤੀ। 2 ਲੁਟੇਰਿਆਂ ਨੇ ਖੱਬੇ ਅਤੇ ਸੱਜੇ ਪਾਸੇ ਬੈਠੇ ਵਰਕਰਾਂ ਤੇ ਗੰਨ ਤਾਣ ਦਿੱਤੀ। ਉੱਥੇ ਪਈ ਸਾਰੀ ਨਗਦੀ ਇੱਕ ਬੋਰੀ ਦੇ ਵਿੱਚ ਭਰ ਕੇ ਫਰਾਰ ਹੋ ਗਏ।
ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਏ. ਸੀ. ਪੀ ਸੈਂਟਰਲ ਹਰਸਿਮਰਤ ਸਿੰਘ ਥਾਣਾ ਕੋਤਵਾਲੀ ਇੰਨਚਾਰਜ ਹਰਜਿੰਦਰ ਸਿੰਘ ਫਿੰਗਰ ਐਕਸਪਰਟ ਅਤੇ ਡਾਗ ਸਕਵਾਇਡ ਟੀਮ ਮੌਕੇ ਉੱਤੇ ਪਹੁੰਚੀ ਅਤੇ ਨੇੜੇ ਤੇੜੇ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਅਰੋੜਾ ਐਂਡ ਕੰਪਨੀ ਦਾ ਹੋਲਸੇਲ ਦਾ ਕੰਮ ਹੋਣ ਦੇ ਕਾਰਨ ਦਫਤਰ ਵਿੱਚ ਭਾਰੀ ਮਾਤਰਾ ਵਿੱਚ ਕੈਸ਼ ਰਹਿੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਦੇ ਅੰਦਰ ਕਿਸੇ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਅਤੇ ਭਾਰੀ ਮਾਤਰਾ ਵਿੱਚ ਪੁਲਿਸ ਕੰਪਨੀ ਦੇ ਮਾਲਿਕ ਦੇ ਨਾਲ ਅੰਦਰ ਬੈਠੀ ਹੈ। ਲੁਟੇਰੀਆਂ ਨੇ ਸਿਰਫ 4 ਮਿੰਟ ਵਿੱਚ ਇੰਨੀ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਲੁਟੇਰੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਆਫਿਸ ਵਿੱਚ ਲੱਖਾਂ ਦਾ ਕੈਸ਼ ਪਿਆ ਹੈ। ਥਾਣਾ ਕੋਤਵਾਲੀ ਦੀ ਪੁਲਿਸ ਨੇ ਅਰੋੜਾ ਐਂਡ ਕੰਪਨੀ ਦੇ ਮਾਲਿਕ ਦੇ ਬਿਆਨ ਤੇ ਅਣਪਛਾਤੇ ਲੁਟੇਰਿਆਂ ਦੇ ਖਿਲਾਫ ਕੇਸ ਦਰਜ ਕਰਨ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ।
ਕੀ ਕਹਿੰਦੇ ਹਨ ACP ਹਰਸਿਮਰਤ ਸਿੰਘ
ਇਸ ਸਬੰਧੀ ਏ. ਸੀ. ਪੀ ਸੈਂਟਰਲ ਹਰਸਿਮਰਤ ਸਿੰਘ ਨੇ ਦੱਸਿਆ ਹੈ ਕਿ 3 – 4 ਦਿਨਾਂ ਦਾ ਕੈਸ਼ ਆਫਿਸ ਵਿੱਚ ਪਿਆ ਸੀ। ਅਰੋੜਾ ਐਂਡ ਕੰਪਨੀ ਦੇ ਦੋਵੇਂ ਮਾਲਿਕ ਬੈਠ ਕੇ ਲੁੱਟੀ ਗਈ ਨਗਦੀ ਦੀ ਜਾਣਕਾਰੀ ਹਾਸਲ ਕਰਨ ਵਿੱਚ ਜੁਟੇ ਹਨ। ਕੈਸ਼ ਭਾਰੀ ਮਾਤਰਾ ਵਿੱਚ ਪਿਆ ਸੀ। ਕੰਪਨੀ ਵਿੱਚ ਅਜੈ ਯਾਦਵ ਦੇ ਕੋਲ ਕੈਸ਼ ਪਿਆ ਸੀ। ਜੋ ਕਿ 3 ਲੁਟੇਰੇ ਗੰਨ ਪਵਾਇੰਟ ਉੱਤੇ ਲੁੱਟ ਕੇ ਲੈ ਗਏ ਹਨ। ਪੁਲਿਸ ਨੇ ਪਰਿਸਰ ਦੇ ਇਲਾਵਾ ਇਲਾਕੇ ਵਿੱਚ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦੀ ਫੁਟੇਜ ਹਾਸਲ ਕੀਤੀ ਹੈ। ਲੁਟੇਰੇ ਕਿਹੜੇ ਪਾਸੇ ਤੋਂ ਆਏ ਅਤੇ ਕਿਸ ਪਾਸੇ ਗਏ। ਪੁਲਿਸ ਬਰੀਕੀ ਦੇ ਨਾਲ ਹਰ ਐਂਗਲ ਨੂੰ ਧਿਆਨ ਵਿੱਚ ਰੱਖ ਕੇ ਕੇਸ ਵਿੱਚ ਲੱਗ ਗਈ ਹੈ।