ਹੁਣ ਦੇ ਦੌਰ ਵਿਚ ਸਮਾਰਟਫੋਨ ਸਾਡੇ ਸਾਰਿਆਂ ਦੀ ਜਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਇਸਦਾ ਇਸਤੇਮਾਲ ਹੁਣ ਕੇਵਲ ਕਾਲ ਕਰਨ ਲਈ ਹੀ ਨਹੀਂ ਸਗੋਂ ਜਰੂਰੀ ਡਾਟਾ ਸੇਵ ਕਰਨ ਦੇ ਲਈ ਵੀ ਕੀਤਾ ਜਾਂਦਾ ਹੈ। ਕਿਉਂਕਿ ਸਮਾਰਟਫੋਨ ਹਰ ਵਕਤ ਤੁਹਾਡੇ ਹੱਥ ਵਿੱਚ ਰਹਿੰਦਾ ਹੈ ਅਤੇ ਇਸ ਨਾਲ ਆਨਲਾਇਨ ਪੇਮੈਂਟ ਤੋਂ ਲੈ ਕੇ ਨੈਟਬੈਂਕਿੰਗ ਤੱਕ ਸਾਰੇ ਕੰਮ ਮੋਬਾਇਲ ਦੇ ਜਰੀਏ ਚੁਟਕੀਆਂ ਦੇ ਵਿੱਚ ਹੋ ਜਾਂਦੇ ਹਨ। ਇਸ ਲਈ ਜਿਆਦਾਤਰ ਯੂਜਰਸ ਮੋਬਾਇਲ ਫੋਨ ਵਿੱਚ ਆਪਣੀ ਬੈਂਕਿੰਗ ਡਿਟੇਲ ਅਤੇ ਕਈ ਅਹਿਮ ਡਾਟਾ ਸੇਵ ਕਰਕੇ ਰੱਖਦੇ ਹਨ। ਅਜਿਹੇ ਵਿੱਚ ਜੇਕਰ ਤੁਹਾਡਾ ਮੋਬਾਇਲ ਫੋਨ ਖੋਹ ਗਿਆ ਜਾਂ ਚੋਰੀ ਹੋ ਗਿਆ ਤਾਂ ਤੁਸੀਂ ਇੱਕ ਵੱਡੀ ਪ੍ਰੇਸ਼ਾਨੀ ਵਿੱਚ ਫਸ ਸਕਦੇ ਹੋ ਗਲਤ ਹੱਥਾਂ ਵਿੱਚ ਮੋਬਾਇਲ ਜਾਣ ਤੇ ਤੁਹਾਡਾ ਅਕਾਉਂਟ ਵੀ ਖਾਲੀ ਹੋ ਸਕਦਾ ਹੈ। ਇਸ ਲਈ ਤੁਹਾਨੂੰ ਕੁੱਝ ਖਾਸ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਬੇਹੱਦ ਹੀ ਜਰੂਰੀ ਹੈ। ਅੱਜ ਅਸੀਂ ਤੁਹਾਨੂੰ ਕੁੱਝ ਜਰੂਰੀ ਗੱਲਾਂ ਦੱਸ ਰਹੇ ਹਾਂ ਤਾਂਕਿ ਫੋਨ ਗੁਆਚ ਜਾਣ ਤੇ ਤੁਹਾਨੂੰ ਕੋਈ ਨੁਕਸਾਨ ਨਾ ਝੱਲਣਾ ਪਵੇ।
ਸਿਮ ਨੂੰ ਬਲਾਕ ਕਰੋ
ਉਂਝ ਤਾਂ ਜਿਆਦਾਤਰ ਲੋਕ ਇਹ ਜਾਣਦੇ ਹਨ ਕਿ ਸਮਾਰਟਫੋਨ ਗੁਆਚ ਜਾਣ ਜਾਂ ਚੋਰੀ ਹੋਣ ਤੇ ਸਭ ਤੋਂ ਪਹਿਲਾਂ ਸਿਮ ਬਲਾਕ ਕਰਵਾਉਣਾ ਬਹੁਤ ਜਰੂਰੀ ਹੈ। ਤਾਂਕਿ ਕੋਈ ਤੁਹਾਡੀ ਸਿਮ ਦੀ ਗਲਤ ਵਰਤੋਂ ਨਾ ਕਰ ਸਕੇ।
ਜੀਮੇਲ ਨੂੰ ਕਰੋ ਲਾਗਆਉਟ
ਸਾਡੇ ਫੋਨ ਵਿੱਚ ਅਕਸਰ ਹੀ ਜੀਮੇਲ ਲਾਗਇਨ ਰਹਿੰਦਾ ਹੈ ਅਤੇ ਜੇਕਰ ਤੁਹਾਡਾ ਫੋਨ ਖੋ ਗਿਆ ਹੈ ਤਾਂ ਬਿਨਾਂ ਦੇਰ ਕੀਤਿਆਂ ਆਪਣਾ ਜੀਮੇਲ ਅਕਾਉਂਟ ਲਾਗਆਉਟ ਕਰ ਦੇਵੋ। ਕਿਉਂਕਿ ਜੀਮੇਲ ਦੇ ਵਿੱਚ ਤੁਹਾਡੇ ਕਈ ਜਰੂਰੀ ਮੇਲ ਬੈਂਕਿੰਗ ਡਿਟੇਲ ਅਤੇ ਓਟੀਪੀ ਆਦਿ ਜਾਣਕਾਰੀਆਂ ਹੁੰਦੀਆਂ ਹਨ। ਅਜਿਹੇ ਵਿੱਚ ਜੇਕਰ ਕਿਸੇ ਗਲਤ ਹੱਥ ਵਿੱਚ ਤੁਹਾਡਾ ਫੋਨ ਚਲਾ ਗਿਆ ਹੈ ਤਾਂ ਤੁਹਾਡਾ ਨਿਜੀ ਡਾਟਾ ਚੋਰੀ ਹੋ ਸਕਦਾ ਹੈ। ਤੁਸੀਂ ਲੈਪਟਾਪ ਦੇ ਜਰੀਏ ਆਪਣਾ ਜੀਮੇਲ ਅਕਾਉਂਟ ਲਾਗਆਉਟ ਕਰ ਸਕਦੇ ਹੋ। ਲੈਪਟਾਪ ਵਿੱਚ ਜੀਮੇਲ ਲਾਗਇਨ ਕਰਨ ਦੇ ਬਾਅਦ ਉੱਥੇ ਉੱਤੇ ਸੱਜੇ ਪਾਸੇ ਵੱਲ ਦਿੱਤੇ ਗਏ ਪ੍ਰੋਫਾਇਲ ਸੈਕਸ਼ਨ ਵਿੱਚ ਜਾਕੇ ਅਕਾਉਂਟ ਨੂੰ ਮੈਨੇਜ ਕਰੋ।
ਆਪਣੇ ਸੋਸ਼ਲ ਮੀਡੀਆ ਦੇ ਅਕਾਉਂਟ ਕਰੋ ਲਾਗਆਉਟ
ਜੇਕਰ ਤੁਹਾਡਾ ਸਮਾਰਟ ਫੋਨ ਖੋਹ ਗਿਆ ਹੈ ਤਾਂ ਜੀਮੇਲ ਦੇ ਨਾਲ ਹੀ ਤੁਹਾਨੂੰ ਸੋਸ਼ਲ ਮੀਡੀਆ ਅਕਾਉਂਟਸ ਨੂੰ ਵੀ ਲਾਗਆਉਟ ਕਰਨ ਦੀ ਖਾਸ ਜ਼ਰੂਰਤ ਹੈ। ਇਸਦੇ ਲਈ ਤੁਹਾਨੂੰ ਆਪਣੇ ਲੈਪਟਾਪ ਜਾਂ ਡੈਸਕਟਾਪ ਉੱਤੇ ਸੋਸ਼ਲ ਮੀਡੀਆ ਅਕਾਉਂਟ ਲਾਗਇਨ ਕਰਨਾ ਹੋਵੇਗਾ ਅਤੇ ਫਿਰ ਸਾਰੇ ਡਿਵਾਇਸ ਤੋਂ ਲਾਗਆਉਟ ਕਰ ਦੇਵੋ।
ਯੂਪੀਆਈ ਐਪਾਂ ਨੂੰ ਕਰੋ ਲਾਗਆਉਟ
ਹੁਣ ਦੇ ਸਮੇਂ ਡਿਜਿਟਲ ਪੇਮੈਂਟ ਦਾ ਜਮਾਨਾ ਹੈ ਅਤੇ ਇਸ ਲਈ ਜਿਆਦਾਤਰ ਯੂਜਰਸ ਆਪਣੇ ਫੋਨ ਵਿੱਚ ਹੀ ਗੂਗਲ ਪੇ, ਫੋਨਪੇ ਅਤੇ ਪੇਟੀਐਮ ਵਰਗੇ ਯੂਪੀਆਈ ਐਪ ਰੱਖਦੇ ਹਨ। ਤਾਂਕਿ ਚੁਟਕੀਆਂ ਵਿੱਚ ਕਦੇ ਵੀ ਕਿਤੇ ਵੀ ਪੇਮੈਂਟ ਕੀਤੀ ਜਾ ਸਕੇ। ਅਜਿਹੇ ਵਿੱਚ ਫੋਨ ਗੁਆਚ ਜਾਣ ਤੇ ਤੁਹਾਡਾ ਬੈਂਕ ਅਕਾਉਂਟ ਖਾਲੀ ਹੋ ਸਕਦਾ ਹੈ। ਇਸ ਲਈ ਫੋਨ ਗੁਆਚ ਜਾਣ ਤੇ ਬਿਨਾਂ ਦੇਰੀ ਕੀਤਿਆਂ ਸਾਰੇ ਯੂਪੀਆਈ ਐਪਸ ਨੂੰ ਬੰਦ ਕਰ ਦਿਓ ਅਤੇ ਇਸਦੇ ਲਈ ਤੁਸੀਂ ਕਸਟਮਰ ਕੇਅਰ ਉੱਤੇ ਜਾਕੇ ਆਪਣੇ ਅਕਾਉਂਟ ਨੂੰ ਬਲਾਕ ਕਰਵਾ ਸਕਦੇ ਹੋ।