ਧੀ ਹੋਣ ਤੇ ਅਜਿਹੀ ਖੁਸ਼ੀ ਮਨਾਈ ਹਸਪਤਾਲ ਤੋਂ ਮਾਂ ਅਤੇ ਧੀ ਨੂੰ, ਹੈਲੀਕਾਪਟਰ ਉਤੇ ਲਿਆਂਦਾ ਘਰ ਫੁੱਲਾਂ ਨਾਲ ਹੋਇਆ ਸ਼ਾਨਦਾਰ ਸਵਾਗਤ

Punjab

ਸਾਡੇ ਭਾਰਤੀ ਸਮਾਜ ਵਿੱਚ ਧੀਆਂ ਦੇ ਪ੍ਰਤੀ ਹੌਲੀ ਹੌਲੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਅਜੇ ਵੀ ਇਹ ਸੰਕੇਤਕ ਤੌਰ ਉੱਤੇ ਹੀ ਹਨ। ਕੁੜੀ ਪੈਦਾ ਹੋਣ ਉੱਤੇ ਜਿੱਥੇ ਕਦੇ ਕਦੇ ਨਕਾਰਾਤਮਕ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਤਾਂ ਉਥੇ ਹੀ ਹੁਣ ਪੂਨੇ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜੋ ਦਿਲ ਨੂੰ ਸਕੂਨ ਦੇਣ ਵਾਲੀ ਹੈ। ਇੱਥੋਂ ਦੇ ਰਹਿਣ ਵਾਲੇ ਇੱਕ ਵਕੀਲ ਦੇ ਘਰ ਵਿੱਚ ਜਦੋਂ ਧੀ ਨੇ ਜਨਮ ਲਿਆ ਤਾਂ ਉਹ ਆਪਣੀ ਅਤੇ ਉਸ ਦੀ ਮਾਂ ਨੂੰ ਹਸਪਤਾਲ ਤੋਂ ਘਰ ਹੈਲੀਕਾਪਟਰ ਦੇ ਜਰੀਏ ਲੈ ਕੇ ਆਏ ਹਨ।

ਜਿਲ੍ਹਾ ਪੂਨਾ ਦੇ ਖੇੜ ਤਾਲੁਕਾ ਦੇ ਸ਼ੇਲ ਪਿੰਡ ਦੇ ਰਹਿਣ ਵਾਲੇ ਐਡਵੋਕੇਟ ਵਿਸ਼ਾਲ ਝਾਰੇਕਰ ਨੇ ਆਪਣੀ ਨਵਜੰਮੀ ਧੀ ਦੇ ਜਨਮ ਨੂੰ ਵੱਖਰੇ ਅਤੇ ਸਭ ਤੋਂ ਸ਼ਾਨਦਾਰ ਤਰੀਕੇ ਦੇ ਨਾਲ ਮਨਾਇਆ ਹੈ। ਮਾਂ ਅਤੇ ਧੀ ਇੱਕ ਹੈਲੀਕਾਪਟਰ ਵਿੱਚ ਘਰ ਵਾਪਸ ਆਈਆਂ ਅਤੇ ਉਨ੍ਹਾਂ ਦਾ ਫੁੱਲਾਂ ਅਤੇ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ ਗਿਆ ਹੈ।

ਇਥੇ ਹੈਲੀਕਾਪਟਰ ਦੀ ਲੈਂਡਿੰਗ ਦੇ ਵਕਤ ਵੱਡੀ ਗਿਣਤੀ ਵਿੱਚ ਪੇਂਡੂ ਲੋਕ ਵੀ ਮੌਜੂਦ ਸਨ। ਉਹ ਕੁੜੀ ਦੀ ਇੱਕ ਝਲਕ ਪਾਉਣ ਲਈ ਉਤਸ਼ਾਹਤ ਇਖਾਈ ਦਿੱਤੇ। ਨਵਜੰਮੀ ਬੱਚੀ ਅਤੇ ਉਸ ਦੀ ਮਾਂ ਨੂੰ ਸ਼ਾਨਦਾਰ ਤਰੀਕੇ ਦੇ ਨਾਲ ਘਰ ਵਾਪਸ ਲਿਜਾਇਆ ਗਿਆ। ਧੀ ਦੇ ਪਿਤਾ ਨੇ ਧੀ ਨੂੰ ਹੈਲੀਕਾਪਟਰ ਤੋਂ ਹੇਠਾਂ ਉਤਾਰਿਆ ਅਤੇ ਖੁਸ਼ੀ ਖੁਸ਼ੀ ਆਪਣੀ ਗੋਦੀ ਵਿੱਚ ਉਠਾ ਲਿਆ।

ਪੂਰੇ ਪਰਿਵਾਰ ਵਿੱਚ ਨਹੀਂ ਹੈ ਧੀ

ਉਨ੍ਹਾਂ ਨੇ ਕਿਹਾ ਕਿ ਸਾਡੇ ਪੂਰੇ ਪਰਿਵਾਰ ਵਿੱਚ ਕੁੜੀ ਨਹੀਂ ਹੈ। ਇਸ ਲਈ ਜਦੋਂ ਸਾਡੀ ਬੱਚੀ ਨੇ ਜਨਮ ਲਿਆ ਤਾਂ ਅਸੀਂ ਉਸ ਨੂੰ ਘਰ ਲਿਆਉਣ ਨੂੰ ਖਾਸ ਬਣਾਉਣ ਦਾ ਫੈਸਲਾ ਕੀਤਾ। ਅਸੀਂ ਉਸ ਨੂੰ ਹੈਲੀਕਾਪਟਰ ਦੇ ਜਰੀਏ ਲਿਆਉਣ ਦਾ ਫ਼ੈਸਲਾ ਕੀਤਾ। ਅਸੀਂ ਇੱਕ ਲੱਖ ਰੁਪਏ ਉੱਤੇ ਹੈਲੀਕਾਪਟਰ ਨੂੰ ਕਿਰਾਏ ਉੱਤੇ ਲਿਆ। ਅਸੀਂ ਇੱਕ ਧੀ ਦੇ ਪੈਦੇ ਹੋਣ ਦਾ ਜਸ਼ਨ ਮਨਾ ਰਹੇ ਹਾਂ ਇਹ ਜੀਵਨ ਦਾ ਉਤਸਵ ਹੈ।

22 ਜਨਵਰੀ ਨੂੰ ਹੋਇਆ ਸੀ ਬੱਚੀ ਦਾ ਜਨਮ

ਰਾਜਲਕਸ਼ਮੀ ਨਾਮ ਦੀ ਇਸ ਧੀ ਨੇ 22 ਜਨਵਰੀ ਨੂੰ ਜਨਮ ਲਿਆ ਸੀ। ਖੇੜ ਦੇ ਸ਼ੇਲ ਪਿੰਡ ਵਿੱਚ ਧੀ ਨੂੰ ਉਸਦੇ ਘਰ ਲੈ ਜਾਣ ਲਈ ਇੱਕ ਹੈਲੀਕਾਪਟਰ ਕਿਰਾਏ ਉੱਤੇ ਲਿਆ ਗਿਆ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡੇ ਘਰ ਵਿੱਚ ਲੰਬੇ ਸਮੇਂ ਤੋਂ ਬਾਅਦ ਇੱਕ ਧੀ ਦਾ ਜਨਮ ਹੋਇਆ ਹੈ ਅਤੇ ਪੂਰਾ ਪਰਿਵਾਰ ਬੇਹੱਦ ਖੁਸ਼ ਹੈ। ਇਸ ਲਈ ਮੈਂ ਅਤੇ ਮੇਰੀ ਪਤਨੀ 2 ਅਪ੍ਰੈਲ ਨੂੰ ਇੱਕ ਹੈਲੀਕਾਪਟਰ ਵਿੱਚ ਰਾਜਲਕਸ਼ਮੀ ਨੂੰ ਘਰ ਲੈ ਆਏ। ਅਸੀਂ ਅਸ਼ੀਰਵਾਦ ਲੈਣ ਜੇਜੁਰੀ ਗਏ ਲੇਕਿਨ ਸਾਨੂੰ ਲੈਂਡ ਦੀ ਆਗਿਆ ਨਹੀਂ ਮਿਲੀ ਇਸ ਲਈ ਅਸੀਂ ਅਸਮਾਨ ਤੋਂ ਹੀ ਅਰਦਾਸ ਕੀਤੀ।

Leave a Reply

Your email address will not be published. Required fields are marked *