ਪੰਜਾਬ ਵਿਚ ਤਰਨਤਾਰਨ ਦੇ ਪਿੰਡ ਤਤਲੇ ਵਿੱਚ 45 ਸਾਲ ਦੇ ਹੀਰਾ ਸਿੰਘ ਨੂੰ ਉਸਦੀ ਪਤਨੀ ਰਣਦੀਪ ਕੌਰ ਵਲੋਂ ਆਪਣੇ ਪ੍ਰੇਮੀ ਅੰਗਰੇਜ ਸਿੰਘ ਵਾਸੀ ਫਿਰੋਜਪੁਰ ਦੇ ਨਾਲ ਮਿਲਕੇ ਸਲਫਾਸ ਖਿਲਾਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।
ਪੰਜਾਬ ਦੇ ਵਿਧਾਨਸਭਾ ਹਲਕਾ ਖੇਮਕਰਨ ਦੇ ਪਿੰਡ ਤਤਲੇ ਵਾਸੀ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਛੇ ਭਰਾ ਹਨ। ਸਭ ਤੋਂ ਛੋਟਾ ਹੀਰਾ ਸਿੰਘ ਉਮਰ 45 ਸਾਲ ਦਾ ਵਿਆਹ ਘਰਿਆਲਾ ਵਾਸੀ ਜਸਬੀਰ ਸਿੰਘ ਦੀ ਧੀ ਰਣਦੀਪ ਕੌਰ ਰਾਣੀ ਦੇ ਨਾਲ ਸਾਲ 2007 ਦੇ ਵਿੱਚ ਹੋਇਆ ਸੀ। ਰਾਣੀ ਦੀ ਇੱਕ ਧੀ ਕਿਰਨਪ੍ਰੀਤ ਕੌਰ ਉਮਰ 12 ਸਾਲ ਹੈ। ਕਰੀਬ ਤਿੰਨ ਸਾਲ ਪਹਿਲਾਂ ਰਾਣੀ ਦਾ ਸੰਪਰਕ ਇੰਸਟਾਗਰਾਮ ਤੇ ਫਿਰੋਜਪੁਰ ਜਿਲ੍ਹੇ ਦੇ ਪਿੰਡ ਬੱਲ ਥਾਣਾ ਮੱਖੂ ਵਾਸੀ ਨਸੀਬ ਸਿੰਘ ਦੇ ਪੁੱਤਰ ਅੰਗਰੇਜ ਸਿੰਘ ਦੇ ਨਾਲ ਹੋਇਆ । ਦੋਵਾਂ ਵਿੱਚ ਪਹਿਲਾਂ ਦੋਸਤੀ ਹੋਈ ਅਤੇ ਫਿਰ ਨਜਾਇਜ ਸੰਬੰਧ ਬਣ ਗਏ। ਹੀਰਾ ਨੇ ਧੀ ਕਿਰਨਪ੍ਰੀਤ ਦੇ ਭਵਿੱਖ ਦਾ ਵਾਸਤਾ ਦਿੰਦੇ ਹੋਏ ਪਤਨੀ ਰਣਦੀਪ ਰਾਣੀ ਨੂੰ ਕਈ ਵਾਰ ਸਮਝਾਇਆ ਪਰ ਉਹ ਨਹੀਂ ਮੰਨੀ। ਕਰੀਬ 15 ਤੋਂ 20 ਦਿਨ ਲਗਾਤਾਰ ਘਰ ਤੋਂ ਗਾਇਬ ਰਹਿੰਦੀ ਸੀ। ਹੀਰਾ ਸਿੰਘ ਜਦੋਂ ਵੀ ਵਿਰੋਧ ਕਰਦਾ ਤਾਂ ਰਾਣੀ ਕਹਿੰਦੀ ਕਿ ਅੰਗਰੇਜ ਸਿੰਘ ਉਸਦਾ ਭਰਾ ਬਣਿਆ ਹੋਇਆ ਹੈ।
ਸ਼ੁਕਰਵਾਰ ਸ਼ਾਮ ਨੂੰ ਰਾਣੀ ਪ੍ਰੇਮੀ ਅੰਗਰੇਜ਼ ਨੂੰ ਮਿਲਣ ਲਈ ਘਰ ਤੋਂ ਗਈ। ਐਤਵਾਰ ਰਾਤ ਨੂੰ ਰਾਣੀ ਜਦੋਂ ਪਰਤੀ ਤਾਂ ਉਸਦੇ ਨਾਲ ਪ੍ਰੇਮੀ ਅੰਗਰੇਜ਼ ਵੀ ਸੀ। ਹੀਰਾ ਨੇ ਜਦੋਂ ਵਿਰੋਧ ਕੀਤਾ ਤਾਂ ਦੋਵਾਂ ਨੇ ਉਸਦੇ ਮੁੰਹ ਵਿੱਚ ਜਬਰਨ ਸਲਫਾਸ ਪਾ ਦਿੱਤੀ। ਇਹ ਘਟਨਾ ਰਾਤ ਇੱਕ ਵਜੇ ਦੀ ਹੈ। ਹੀਰਾ ਰਾਤ ਭਰ ਤੜਫਦਾ ਰਿਹਾ। ਸਵੇਰੇ ਪੰਜ ਵਜੇ ਜਦੋਂ ਹਾਲਤ ਜਿਆਦਾ ਵਿਗੜ ਗਈ ਤਾਂ ਰਾਣੀ ਨੇ ਉਨ੍ਹਾਂ ਨੂੰ (ਜੇਠ ਸੁਖਦੇਵ ਸਿੰਘ) ਦੱਸਿਆ ਕਿ ਸ਼ਰਾਬ ਪੀਣ ਨਾਲ ਹੀਰਾ ਦੀ ਤਬੀਅਤ ਵਿਗੜੀ ਹੈ। ਸੁਖਦੇਵ ਨੇ ਦੱਸਿਆ ਕਿ ਭਰਾ ਹੀਰਾ ਨੂੰ ਜਦੋਂ ਭਿੱਖੀਵਿੰਡ ਦੇ ਸੰਧੂ ਹਸਪਤਾਲ ਲੈ ਕੇ ਜਾ ਰਿਹਾ ਸੀ ਤਾਂ ਉਸ ਨੇ ਦੱਸਿਆ ਕਿ ਦੋਵਾਂ ਨੇ ਜਬਰਨ ਉਸ ਨੂੰ ਸਲਫਾਸ ਖਿਲਾਈ ਹੈ।
ਹੀਰਾ ਦੀ ਮੌਤ ਤੇ ਦੋਵੇਂ ਘਰ ਵਿੱਚ ਸੋਗ ਜਤਾਉਣ ਦਾ ਕਰ ਰਹੇ ਸੀ ਡਰਾਮਾ
ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਭਿੱਖੀਵਿੰਡ ਦੇ ਇੰਨਚਾਰਜ ਇੰਸਪੈਕਟਰ ਜਸਵੰਤ ਸਿੰਘ ਭੱਟੀ ਮੌਕੇ ਉੱਤੇ ਪਹੁੰਚੇ ਤਾਂ ਹੀਰਾ ਸਿੰਘ ਦੀ ਮੌਤ ਹੋ ਚੁੱਕੀ ਸੀ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਦੇ ਹੋਏ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕੀਤੀ। ਇਸ ਦੌਰਾਨ ਰਣਦੀਪ ਕੌਰ ਰਾਣੀ ਅਤੇ ਉਸਦਾ ਪ੍ਰੇਮੀ ਅੰਗਰੇਜ਼ ਸਿੰਘ ਘਰ ਵਿੱਚ ਬੈਠਕੇ ਹੀਰਾ ਦੀ ਮੌਤ ਹੋਣ ਉੱਤੇ ਸੋਗ ਜਤਾਉਂਦੇ ਹੋਏ ਡਰਾਮਾ ਕਰ ਰਹੇ ਸਨ। ਮੌਕੇ ਉੱਤੇ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਡੀਐਸਪੀ ਤਰਸੇਮ ਮਸੀਹ ਨੇ ਦੱਸਿਆ ਕਿ ਦੋਵਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।