ਪੰਜਾਬ ਦੇ ਜਿਲ੍ਹਾ ਜਲੰਧਰ ਵਿੱਚ ਸੋਮਵਾਰ ਨੂੰ ਲੁਟੇਰਿਆਂ ਨੇ ਦੋਸਾਂਝ ਕਲਾਂ ਦੇ ਕੋਲੋਂ ਇੱਕ ਵਿਅਕਤੀ ਤੋਂ ਉਸਦੀ ਨਵੀਂ ਕਰੇਟਾ ਗੱਡੀ ਲੁੱਟ ਲਈ। ਲੁੱਟਣ ਦਾ ਤਰੀਕਾ ਵੀ ਫਿਲਮੀ ਸਟਾਈਲ ਸੀ। ਲੁਟੇਰਿਆਂ ਨੂੰ ਪਤਾ ਸੀ ਕਿ ਜੇ ਉਹ ਗੱਡੀ ਨੂੰ ਰੁਕਣ ਦਾ ਇਸ਼ਾਰਾ ਕਰਨਗੇ ਤਾਂ ਗੱਡੀ ਨਹੀਂ ਰੁਕੇਗੀ। ਲੇਕਿਨ ਜੇ ਕੁੜੀ ਰੁਕਵਾਏਗੀ ਤਾਂ ਗੱਡੀ ਡਰਾਈਵਰ ਮਦਦ ਲਈ ਜ਼ਰੂਰ ਗੱਡੀ ਰੋਕ ਲਵੇਗਾ। ਲੁਟੇਰਿਆਂ ਨੇ ਇਸ ਸਕ੍ਰਿਪਟ ਉੱਤੇ ਕੰਮ ਕਰਦਿਆਂ ਹੋਇਆਂ ਹੁਸੀਨਾ ਦਾ ਇਸਤੇਮਾਲ ਕੀਤਾ।
ਪਿੰਡ ਦੋਸਾਂਝ ਕਲਾ ਦਾ ਰਹਿਣ ਵਾਲਾ ਐਨਆਰਆਈ ਜਰਨੈਲ ਸਿੰਘ ਸਵੇਰੇ ਕਰੀਬ 10 ਵਜੇ ਆਪਣੀ ਕਰੇਟਾ ਗੱਡੀ ਤੇ ਘਰੋਂ ਨਿਕਲਿਆ। ਉਸ ਨੇ ਕਿਤੇ ਕਿਸੇ ਜਰੂਰੀ ਕੰਮ ਤੇ ਜਾਣਾ ਸੀ। ਦੋਸਾਂਝ ਕਲਾਂ ਤੋਂ ਅਜੇ ਉਹ ਪਿੰਡ ਲਾਦੀਆਂ ਤੋਂ ਨੈਨੋ ਮਜਾਰਾ ਰੋਡ ਤੇ ਗਿਆ ਹੀ ਸੀ ਕਿ ਸੜਕ ਤੇ ਉਸ ਨੂੰ ਨੂੰ ਇੱਕ ਮੁਟਿਆਰ ਨੇ ਗੱਡੀ ਰੋਕਣ ਦਾ ਇਸ਼ਾਰਾ ਕੀਤਾ। ਜਰਨੈਲ ਸਿੰਘ ਨੇ ਸੋਚਿਆ ਕਿ ਸੁੰਨਸਾਨ ਇਲਾਕੇ ਵਿੱਚ ਕੁੜੀ ਸ਼ਾਇਦ ਕਿਸੇ ਮੁਸੀਬਤ ਵਿੱਚ ਹੈ। ਇਸਨੂੰ ਲਿਫਟਦੇ ਦਿੰਦੇ ਹਾਂ।
ਪਰ ਉਸਨੂੰ ਕੀ ਪਤਾ ਸੀ ਕਿ ਜਿਸ ਨੂੰ ਉਹ ਲਿਫਟ ਦੇਣ ਲਈ ਗੱਡੀ ਰੋਕ ਰਿਹਾ ਹੈ ਉਹ ਸ਼ਾਤਰ ਲੁਟੇਰੀ ਹੁਸੀਨਾ ਹੈ। ਜਿਵੇਂ ਹੀ ਉਸਨੇ ਇਕੱਲੀ ਖੜੀ ਕੁੜੀ ਦੀ ਮਦਦ ਲਈ ਗੱਡੀ ਰੋਕੀ ਤਾਂ ਪਿੱਛੇ ਤੋਂ ਹਥਿਆਰਬੰਦ ਨੌਜਵਾਨ ਆ ਗਏ। ਉਨ੍ਹਾਂ ਨੇ ਉਸਨੂੰ ਗੰਨ ਪਵਾਇੰਟ ਤੇ ਲੈ ਲਿਆ। ਗੰਨ ਪਵਾਇੰਟ ਤੇ ਲੈਣ ਤੋਂ ਬਾਅਦ ਉਸ ਨੂੰ ਗੱਡੀ ਤੋਂ ਉੱਤਰਨ ਲਈ ਕਿਹਾ। ਲੁਟੇਰਿਆਂ ਨੇ ਉਸ ਤੋਂ ਗੱਡੀ ਦੀ ਕੁੰਜੀ ਲੈ ਲਈ ਅਤੇ ਆਪ ਉਸ ਵਿੱਚ ਸਵਾਰ ਹੋਕੇ ਭੱਜ ਗਏ। ਜਰਨੈਲ ਸਿੰਘ ਨੇ ਲੁੱਟ ਦੀ ਸੂਚਨਾ ਪੁਲਿਸ ਥਾਣਾ ਫਿੱਲੌਰ ਨੂੰ ਦਿੱਤੀ।
ਇਸ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਫਿੱਲੌਰ ਪੁਲਿਸ ਅਲਰਟ ਹੋ ਗਈ। ਪੁਲਿਸ ਨੇ ਮੈਸੇਜ ਕਰਕੇ ਜਲੰਧਰ ਦੀਆਂ ਸੀਮਾਵਾਂ ਤੇ ਨਾਕਾਬੰਦੀ ਕਰਵਾ ਦਿੱਤੀ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਛੇਤੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਜਰਨੈਲ ਸਿੰਘ ਨੇ ਦੱਸਿਆ ਕਿ ਲੁਟੇਰੇ ਉਸਦਾ iPhone ਵੀ ਨਾਲ ਲੈ ਗਏ ਸੀ। ਲੇਕਿਨ ਕਾਲ਼ਾ ਪਿੰਡ ਰੋਡ ਉੱਤੇ ਫੋਨ ਉਨ੍ਹਾਂ ਨੂੰ ਮਿਲ ਗਿਆ ਹੈ। ਜਿਸ ਨੂੰ ਉਹ ਜਾਂਦੇ ਸਮੇਂ ਸੁੱਟ ਗਏ ਸਨ। ਮੌਕੇ ਉੱਤੇ ਡੀਐਸਪੀ ਫਿੱਲੌਰ ਹਰਲੀਨ ਸਿੰਘ ਐਸਐਚਓ ਗੋਰਾਇਆ ਮਨਜੀਤ ਸਿੰਘ ਅਤੇ ਚੌਕੀ ਇੰਚਾਰਜ ਦੋਸਾਂਝ ਕਲਾਂ ਪਹੁੰਚੇ।
ਡੀਐਸਪੀ ਹਰਲੀਨ ਸਿੰਘ ਨੇ ਦੱਸਿਆ ਕਿ ਪੁਲਿਸ ਦੀਆਂ 5 ਟੀਮਾਂ ਬਣਾਕੇ ਇਲਾਕੇ ਦੇ CCTV ਕੈਮਰਿਆਂ ਦੀ ਫੁਟੇਜ ਚੈਕ ਕੀਤੀ ਜਾ ਰਹੀ ਹੈ। ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇਗਾ। ਪੁਲਿਸ ਨੇ ਚਾਰੇ ਪਾਸੇ ਨਾਕੇਬੰਦੀ ਕੀਤੀ ਹੈ ਲੁਟੇਰੇ ਛੇਤੀ ਫੜ ਲਏ ਜਾਣਗੇ।