ਪੰਜਾਬ ਵਿਚ ਜਿਲ੍ਹਾ ਰੂਪਨਗਰ ਦੀ ਪਾਵਰ ਕਲੋਨੀ ਵਿੱਚ ਇੱਕ ਖੌਫਨਾਕ ਘਟਨਾ ਸਾਹਮਣੇ ਆਈ ਹੈ। ਇਥੇ ਬੰਦ ਪਏ ਇਕ ਘਰ ਵਿਚ ਤਿੰਨ ਲਾਸ਼ਾਂ ਮਿਲੀਆਂ ਹਨ। ਜਦੋਂ ਕਿ ਚਾਰ ਮੈਬਰਾਂ ਵਾਲੇ ਘਰ ਵਿਚੋਂ ਪੁੱਤਰ ਅਜੇ ਗਾਇਬ ਹੈ। ਲਾਸ਼ਾਂ ਨੂੰ ਦੇਖਕੇ ਲੱਗਦਾ ਹੈ ਕਿ ਉਨ੍ਹਾਂ ਨੂੰ ਵੱਡ ਕੇ ਤੜਫਾ ਕੇ ਮਾਰਿਆ ਗਿਆ ਹੈ। ਸਾਰੀਆਂ ਲਾਸ਼ਾਂ ਉੱਤੇ ਤੇਜਧਾਰ ਨਾਲ ਕੱਟਣ ਦੇ ਨਿਸ਼ਾਨ ਹਨ।
ਘਰ ਵਿਚੋਂ ਬਦਬੂ ਆਉਣ ਤੇ ਪਤਾ ਲੱਗਿਆ
ਪਾਵਰ ਕਲੋਨੀ ਦੇ ਕੁਆਟਰ ਤੋਂ ਰਟਾਇਰ ਅਧਿਆਪਕ ਉਨ੍ਹਾਂ ਦੀ ਪਤਨੀ ਅਤੇ ਡਾਕਟਰ ਧੀ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਇਸ ਘਟਨਾ ਦੇ ਬਾਰੇ ਉਦੋਂ ਪਤਾ ਲੱਗਿਆ ਜਦੋਂ ਸਰਕਾਰੀ ਘਰਾਂ ਵਿੱਚ ਹੀ ਰਹਿਣ ਵਾਲੇ ਲੋਕਾਂ ਨੂੰ ਬਦਬੂ ਆਉਣ ਲੱਗ ਪਈ ਤਾਂ ਲੋਕਾਂ ਨੇ ਇਸਦੀ ਸੂਚਨਾ ਪੁਲਿਸ ਕੰਟਰੋਲ ਰੂਮ ਵਿੱਚ 112 ਨੰਬਰ ਤੇ ਫੋਨ ਕਰਕੇ ਦਿੱਤੀ।
ਪੁਲਿਸ ਵਲੋਂ ਖੋਲਿਆ ਗਿਆ ਘਰ
ਇਸ ਘਟਨਾ ਦੀ ਸ਼ਿਕਾਇਤ ਤੇ ਜਦੋਂ ਪੁਲਿਸ ਨੇ ਪਾਵਰ ਕਲੋਨੀ ਵਿੱਚ ਆਕੇ ਉਸ ਘਰ ਨੂੰ ਖੋਲਿਆ ਤਾਂ ਸਭ ਤੋਂ ਪਹਿਲਾਂ ਸਰਕਾਰੀ ਹਸਪਤਾਲ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਤੈਨਾਤ ਡਾਕਟਰ ਚਰਨਪ੍ਰੀਤ ਕੌਰ ਦੀ ਲਾਸ਼ ਡਰਾਇੰਗਰੂਮ ਵਿੱਚ ਜ਼ਮੀਨ ਤੇ ਪਈ ਦੇਖੀ ਜਦੋਂ ਕਿ ਡਾਕਟਰ ਚਰਨਪ੍ਰੀਤ ਕੌਰ ਦੇ ਪਿਤਾ ਰਟਾਇਰ ਅਧਿਆਪਕ ਹਰਚਰਨ ਸਿੰਘ ਅਤੇ ਮਾਤਾ ਪਰਮਜੀਤ ਕੌਰ ਦੀਆਂ ਲਾਸ਼ਾਂ ਬਿੱਡ ਉੱਤੇ ਖੂਨ ਨਾਲ ਲਿਬੜੀਆਂ ਪਈਆਂ ਸਨ।
ਉਨ੍ਹਾਂ ਦਾ ਪੁੱਤਰ ਪ੍ਰਭਜੋਤ ਸਿੰਘ ਗਾਇਬ
ਇਸ ਘਰ ਵਿਚੋਂ ਪਰਿਵਾਰ ਦਾ ਚੌਥਾ ਮੈਂਬਰ ਮਾਸਟਰ ਹਰਚਰਨ ਸਿੰਘ ਦਾ ਪੁੱਤਰ ਪ੍ਰਭਜੋਤ ਸਿੰਘ ਗਾਇਬ ਹੈ। ਪੁਲਿਸ ਨੂੰ ਅਜੇ ਉਸਦਾ ਕੋਈ ਪਤਾ ਨਹੀਂ ਚੱਲ ਸਕਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਜਿਨ੍ਹਾਂ ਵੀ ਦੋਸ਼ੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਜਾਂ ਤਾਂ ਪ੍ਰਭਜੋਤ ਸਿੰਘ ਨੂੰ ਆਪਣੇ ਨਾਲ ਅਗਵਾਹ ਕਰਕੇ ਲੈ ਗਏ ਹਾਂ ਜਾਂ ਫਿਰ ਉਨ੍ਹਾਂ ਨੇ ਉਸ ਨੂੰ ਵੀ ਕਿਤੇ ਮਾਰ ਕੇ ਸੁੱਟ ਦਿੱਤਾ ਹੈ। ਗੁਆਂਢੀਆਂ ਦਾ ਕਹਿਣਾ ਹੈ ਕਿ ਪਰਿਵਾਰ ਬਹੁਤ ਵਧੀਆ ਸੀ ਅਤੇ ਉਨ੍ਹਾਂ ਦੀ ਕਲੋਨੀ ਵਿੱਚ ਲੜਾਈ ਤਾਂ ਦੂਰ ਕਦੇ ਉਨ੍ਹਾਂ ਨੂੰ ਉੱਚੀ ਅਵਾਜ ਵਿੱਚ ਗੱਲ ਕਰਦਿਆਂ ਹੋਇਆਂ ਵੀ ਨਹੀਂ ਸੁਣਿਆ।
ਮ੍ਰਿਤਕਾ ਡਾਕਟਰ ਆਨੰਦਪੁਰ ਸਾਹਿਬ ਵਿੱਚ ਸੀ ਤੈਨਾਤ
ਇਥੇ ਪਾਵਰ ਕਲੋਨੀ ਵਿੱਚ ਜਿਨ੍ਹਾਂ ਤਿੰਨ ਲੋਕਾਂ ਦੀ ਹੱਤਿਆ ਹੋਈ ਹੈ ਉਨ੍ਹਾਂ ਵਿੱਚ ਇੱਕ ਲਾਸ਼ ਸਰਕਾਰੀ ਹਸਪਤਾਲ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਤੈਨਾਤ ਡਾਕਟਰ ਚਰਨਪ੍ਰੀਤ ਕੌਰ ਦੀ ਹੈ। ਮਾਸਟਰ ਹਰਚਰਨ ਸਿੰਘ ਦੀ ਧੀ ਚਰਨਪ੍ਰੀਤ ਕੌਰ ਦੀ ਐਮਬੀਬੀਐਸ ਪੂਰੀ ਹੋਣ ਤੇ ਅਜੇ ਕੁੱਝ ਸਮਾਂ ਪਹਿਲਾਂ ਹੀ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਪੋਸਟਿੰਗ ਹੋਈ ਸੀ। ਉਹ ਰੋਜਾਨਾ ਹੀ ਰੂਪਨਗਰ ਅੱਪ ਐਂਡ ਡਾਉਨ ਕਰਦੀ ਸੀ। ਗੁਆਂਢੀਆਂ ਨੇ ਦੱਸਿਆ ਹੈ ਕਿ ਮਾਸਟਰ ਹਰਚਰਨ ਸਿੰਘ ਨਜ਼ਦੀਕੀ ਗਿਲਕੋ ਵੈਲੀ ਕਲੋਨੀ ਵਿੱਚ ਆਪਣੀ ਕੋਠੀ ਬਣਵਾ ਰਹੇ ਸਨ। ਕੋਠੀ ਦਾ ਕੰਮ ਲੱਗਭੱਗ ਪੂਰਾ ਹੋ ਚੁੱਕਿਆ ਹੈ ਅਤੇ ਉਹ ਕੁੱਝ ਹੀ ਦਿਨਾਂ ਵਿੱਚ ਇੱਥੋਂ ਸ਼ਿਫਟ ਹੋਣ ਵਾਲੇ ਸੀ। ਨਵੀਂ ਕੋਠੀ ਦੀਆਂ ਤਿਆਰੀਆਂ ਵੀ ਅੰਤਮ ਪੜਾਅ ਵਿੱਚ ਸੀ। ਗੁਆਂਢੀਆਂ ਦਾ ਕਹਿਣਾ ਹੈ ਕਿ ਉਂਝ ਆਉਂਦੇ ਜਾਂਦੇ ਵਿਖਾਈ ਦੇ ਜਾਂਦੇ ਸਨ। ਲੇਕਿਨ ਕੁੱਝ ਦਿਨਾਂ ਤੋਂ ਇਹ ਬਾਹਰ ਵੀ ਨਹੀਂ ਨਿਕਲੇ।
ਹੱਤਿਆ ਦਾ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ
ਇਸ ਘਟਨਾ ਦੀ ਸੂਚਨਾ ਮਿਲਣ ਤੇ ਮੌਕਾ ਦੇਖਣ ਲਈ ਆਏ ਐਸ ਪੀ ਡੀਐਸਪੀ ਸਮੇਤ ਸਾਰੇ ਪੁਲਿਸ ਅਧਿਕਾਰੀ ਪਹੁੰਚੇ ਸਨ। ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਦੱਸਿਆ ਕਿ ਇਹ ਹੱਤਿਆ ਦਾ ਮਾਮਲਾ ਹੈ। ਪੁਲਿਸ ਇਸ ਮਾਮਲੇ ਨੂੰ ਸਿੱਧੇ ਕਤਲ ਦਾ ਮਾਮਲਾ ਦਰਜ ਕਰ ਰਹੀ ਹੈ। ਮੌਕੇ ਉੱਤੇ ਫਾਰੇਂਸਿਕ ਟੀਮ ਨੂੰ ਸੱਦਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਇਹ ਹੱਤਿਆਵਾਂ ਤਿੰਨ ਚਾਰ ਦਿਨ ਪੁਰਾਣੀਆਂ ਲੱਗਦੀਆਂ ਹਨ। ਲਾਸ਼ਾਂ ਗਲਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਪਹਿਲਾਂ ਮਾਰਕੇ ਬਾਅਦ ਵਿੱਚ ਕੱਟਿਆ ਗਿਆ ਹੈ। ਇਸਦੀ ਜਾਂਚ ਕੀਤੀ ਜਾ ਰਹੀ ਹੈ। ਇਹ ਸਾਰੀਆਂ ਗੱਲਾਂ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਣਗੀਆਂ। ਘਰ ਦੇ ਚਾਰ ਮੈਬਰਾਂ ਵਿੱਚੋਂ ਇੱਕ ਮੈਂਬਰ ਮਾਸਟਰ ਹਰਚਰਨ ਸਿੰਘ ਦਾ ਪੁੱਤ ਪ੍ਰਭਜੋਤ ਸਿੰਘ ਅਜੇ ਗਾਇਬ ਹੈ। ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।