ਰਹੱਸਮਈ ਮਾਮਲਾ, ਕੁਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਨੌਜਵਾਨ ਜੋੜੀ ਨੇ ਚੱਕਿਆ ਖੌਫਨਾਕ ਕਦਮ, ਜਾਂਚ ਜਾਰੀ

Punjab

ਇਹ ਦੁਖਦਾਈ ਖ਼ਬਰ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਤੋਂ ਹੈ। ਅੰਮ੍ਰਿਤਸਰ ਵਿੱਚ ਅੱਜ ਇੱਕ ਰਹੱਸਮਈ ਖੁਦਕੁਸ਼ੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨਵਾਂ ਵਿਆਹਿਆ ਜੋੜਾ ਤਕਰੀਬਨ 5 ਮਹੀਨੇ ਪਹਿਲਾਂ ਵਿਆਹ ਦੇ ਬੰਧਨ ਵਿੱਚ ਬੱਝਿਆ ਸੀ। ਮ੍ਰਿਤਕ ਨੌਜਵਾਨ ਕੁਲਦੀਪ ਸਿੰਘ ਉਰਫ ਸੰਨੀ ਉਮਰ 21 ਸਾਲ ਦੇ ਨਾਨੇ ਨੇ ਦੱਸਿਆ ਹੈ ਕਿ ਨੇਜਵਾਨ ਅਤੇ ਉਸ ਦੀ ਮਾਤਾ ਦੋਵੇਂ ਮਿਹਨਤ ਮਜਦੂਰੀ ਕਰ ਕੇ ਆਪਣੇ ਘਰ ਦਾ ਖਰਚਾ ਚਲਾਉਂਦੇ ਸਨ। ਮ੍ਰਿਤਕ ਮੁੰਡਾ ਪੱਲੇਦਾਰੀ ਦਾ ਕੰਮ ਕਰਦਾ ਸੀ।

ਉਨ੍ਹਾਂ ਦੱਸਿਆ ਕਿ ਕਰੀਬ 5 ਮਹੀਨੇ ਪਹਿਲਾਂ ਕੁਲਦੀਪ ਸਿੰਘ ਦੇ ਵਿਆਹ ਰੇਣੂ ਦੇ ਨਾਲ ਹੋਇਆ ਅਤੇ ਉਹ ਇੱਕ ਸਾਧਾ ਵਧੀਆ ਜੀਵਨ ਜੀ ਰਹੇ ਸਨ। ਲੇਕਿਨ ਅੱਜ ਸਵੇਰੇ ਪਰਿਵਾਰ ਤਬਾਹ ਹੋ ਗਿਆ ਜਦੋਂ ਪਤਾ ਲੱਗਿਆ ਕਿ ਮੁੰਡੇ ਅਤੇ ਕੁੜੀ ਦੋਵਾਂ ਨੇ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੰਨੀ ਦੇ ਦਾਦੇ ਨੇ ਕਿਹਾ ਕਿ ਮੁੰਡੇ ਦੇ ਮਾਤਾ ਪਿਤਾ ਮੁੰਡੇ ਨੂੰ ਫੋਨ ਕਰ ਰਹੇ ਸਨ ਜਦੋਂ ਉਸ ਨੇ ਫੋਨ ਨਹੀਂ ਚੁੱਕਿਆ ਤਾਂ ਗੁਆਂਢੀਆਂ ਨੂੰ ਫੋਨ ਕਰ ਕੇ ਘਰ ਜਾਣ ਨੂੰ ਕਿਹਾ। ਗੁਆਂਢੀਆਂ ਨੇ ਕਾਫ਼ੀ ਦੇਰ ਦਰਵਾਜਾ ਖੜਕਾਇਆ ਜਦੋਂ ਕੋਈ ਵੀ ਜਵਾਬ ਨਹੀਂ ਆਇਆ ਤਾਂ ਉਹ ਦਰਵਾਜਾ ਤੋਡ਼ ਕੇ ਅੰਦਰ ਗਏ। ਉਨ੍ਹਾਂ ਨੇ ਅੰਦਰ ਜਾਂਦੇ ਹੀ ਦੇਖਿਆ ਕਿ ਕੁੜੀ ਦੀ ਲਾਸ਼ ਪੱਖੇ ਨਾਲ ਲਟਕੀ ਹੋਈ ਹੈ ਤਾਂ ਮੁੰਡਾ ਜ਼ਮੀਨ ਉੱਤੇ ਪਿਆ ਹੋਇਆ ਹੈ। ਮੁੰਡੇ ਦੇ ਨਾਨੇ ਨੇ ਦੱਸਿਆ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਪਹਿਲਾਂ ਮੁੰਡੇ ਨੇ ਫਾਹਾ ਲਿਆ ਹੋਵੇ ਅਤੇ ਉਸ ਤੋਂ ਬਾਅਦ ਕੁੜੀ ਨੇ ਫਾਹਾ ਲਿਆ ਹੋਵੇ।

ਇਸ ਮਾਮਲੇ ਤੇ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਗੁਰੂ ਦੀ ਵਡਾਲੀ ਚੌਕੀ ਵਲੋਂ ਕਾਰਵਾਈ ਕਰ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੇ ਜਾਣਗੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਦੋਵੇਂ ਨਵੇਂ ਵਿਆਹਿਆ ਨੇ ਆਤਮਹੱਤਿਆ ਕਰ ਲਈ ਹੈ ਅਤੇ ਆਤਮਹੱਤਿਆ ਦੇ ਪਿੱਛੇ ਦੇ ਮਕਸਦ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਲੇਕਿਨ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ।

Leave a Reply

Your email address will not be published. Required fields are marked *