ਰੋਜ਼ਾਨਾ ਵਰਤੋਂ ਨਾਲ ਘਰ ਦੇ ਸਵਿੱਚ ਬੋਰਡ ਗੰਦੇ ਅਤੇ ਚਿਕਨਾਈ ਵਾਲੇ ਹੋ ਜਾਂਦੇ ਹਨ।
ਗੰਦੇ ਸਵਿੱਚ ਬੋਰਡ ਨੂੰ ਸਾਫ਼ ਕਰਨਾ ਔਖਾ ਕੰਮ ਹੁੰਦਾ ਹੈ।
ਕੁਝ ਘਰੇਲੂ ਚੀਜ਼ਾਂ ਆਸਾਨੀ ਨਾਲ ਇਨ੍ਹਾਂ ਸਵਿੱਚ ਬੋਰਡਾਂ ਨੂੰ ਚਮਕਦਾਰ ਬਣਾ ਸਕਦੀਆਂ ਹਨ।
ਸਵਿੱਚ ਬੋਰਡ ਦੀ ਸਫ਼ਾਈ ਕਰਨ ਤੋਂ ਪਹਿਲਾਂ ਘਰ ਦੀ ਮੇਨ ਸਵਿੱਚ ਨੂੰ ਬੰਦ ਜਰੂਰ ਕਰ ਲਓ।
ਸਵਿਚ ਬੋਰਡ ਉਤੇ ਬੇਕਿੰਗ ਸੋਡਾ ਪੇਸਟ ਲਗਾਓ ਅਤੇ ਸਵਿਚ ਬੋਰਡ ਨੂੰ ਕੱਪੜੇ ਨਾਲ ਸਾਫ਼ ਕਰ ਦਿਓ।
ਚਿਕਨਾਈ ਵਾਲੇ ਸਵਿੱਚ ਬੋਰਡਾਂ ਨੂੰ ਚਮਕਾਉਣ ਲਈ ਲੂਣ ਅਤੇ ਨਿੰਬੂ ਦੇ ਰਸ ਨਾਲ ਸਾਫ਼ ਕਰੋ।
ਸਵਿੱਚ ਬੋਰਡਾਂ ਨੂੰ ਸਾਫ਼ ਕਰਨ ਲਈ ਟੂਥਪੇਸਟ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।