Redmi 12c ਦੀ ਕੀਮਤ 8,999 ਰੁਪਏ ਤੋਂ ਸ਼ੁਰੂ ਹੁੰਦੀ ਹੈ।

Redmi 12C ਵਿੱਚ 6.71 ਇੰਚ ਦੀ LCD HD+ ਡਿਸਪਲੇਅ ਦਿੱਤੀ ਗਈ ਹੈ। 

ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਫ਼ੋਨ ਵਿੱਚ ਔਕਟਾ ਕੋਰ Media Tek Helio G85 SoC ਦਿੱਤਾ ਗਿਆ ਹੈ। ਆਪਰੇਟਿੰਗ ਸਿਸਟਮ ਲਈ, ਇਹ ਫੋਨ ਐਂਡ੍ਰਾਇਡ 12 ਉਤੇ ਆਧਾਰਿਤ MIUI 13 ਉਤੇ ਕੰਮ ਕਰਦਾ ਹੈ।

ਫਰੰਟ ਵਿਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸ ਫੋਨ ਵਿਚ 50 ਮੈਗਾਪਿਕਸਲ ਦਾ ਪਹਿਲਾ ਕੈਮਰਾ ਦਿੱਤਾ ਗਿਆ ਹੈ। 

Redmi 12C ਸਮਾਰਟਫੋਨ ਵਿਚ 5,000 mAh ਦੀ ਬੈਟਰੀ ਦਿੱਤੀ ਗਈ ਹੈ। ਇਸ ਫੋਨ ਵਿੱਚ 10W ਫਾਸਟ ਚਾਰਜਿੰਗ ਦਿੱਤਾ ਗਿਆ ਹੈ ਜੋ ਬੈਟਰੀ ਨੂੰ ਚਾਰਜ ਕਰਨ ਵਿੱਚ ਮਦਦ ਕਰਦਾ ਹੈ।

Redmi 12c ਵਿਚ Shadow Black, Sea Blue, Mint Green ਅਤੇ Lavender ਕਲਰ ਆਪਸ਼ਨ ਉਪਲਬਧ ਹਨ।