Vivo Y17s, ਇਸ ਸਮਾਰਟਫੋਨ ਦੀ ਕੀਮਤ 12 ਹਜ਼ਾਰ ਰੁਪਏ ਤੋਂ ਘੱਟ ਰੱਖੀ ਗਈ ਹੈ।
Vivo Y17s ਇਸ ਫੋਨ ਵਿਚ ਤੁਹਾਨੂੰ ਕਲਿਟਰ ਪਰਪਲ ਅਤੇ ਫੋਰੈਸਟ ਗ੍ਰੀਨ, ਦੋ ਕਲਰ ਆਪਸ਼ਨ ਮਿਲਣਗੇ।
Vivo Y17s ਵਿਚ 6.56 ਇੰਚ ਦੀ IPS LCD ਡਿਸਪਲੇ ਦਿੱਤੀ ਗਈ ਹੈ। ਜਿਸ ਵਿੱਚ 1612×720 ਪਿਕਸਲ ਰੈਜ਼ੋਲਿਊਸ਼ਨ ਅਤੇ 60Hz ਰਿਫਰੈਸ਼ ਰੇਟ ਮਿਲ ਰਿਹਾ ਹੈ।
ਇਹ ਫੋਨ ਐਂਡ੍ਰਾਇਡ 13 ਆਧਾਰਿਤ FunTouch OS 13 ਉਤੇ ਕੰਮ ਕਰੇਗਾ।
ਇਸ ਡਿਵਾਈਸ ਨੂੰ MediaTek Helio G85 ਪ੍ਰੋਸੈਸਰ ਨਾਲ ਲੈਸ ਕੀਤਾ ਗਿਆ ਹੈ।
ਇਸ ਵਿਚ ਫੋਟੋਗ੍ਰਾਫੀ ਲਈ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫਰੰਟ ਵਿਚ 8 ਮੈਗਾਪਿਕਸਲ ਸੈਂਸਰ ਮਿਲ ਰਿਹਾ ਹੈ।
Vivo Y17s ਵਿਚ 5,000mAh ਦੀ ਇਕ ਵੱਡੀ ਬੈਟਰੀ ਦਿੱਤੀ ਗਈ ਹੈ, ਜੋ 15W ਫਲੈਸ਼ ਚਾਰਜ ਨੂੰ ਸਪੋਰਟ ਕਰੇਗੀ।